ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 22 ਵਾਰਾਂ ਹਨ।ਵਾਰਾਂ ਅਸਲ ਵਿੱਚ ਪਉੜੀਆਂ ਦਾ ਹੀ ਰੂਪ ਹੈ।ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਹਰੇਕ ਵਾਰ ਦੀਆਂ ਪਉੜੀਆਂ ਨਾਲ ਸਲੋਕ ਦਰਜ ਕੀਤੇ। ਪਉੜੀਆਂ ਨਾਲ ਉਹੋ ਸਲੋਕ ਦਰਜ ਕੀਤੇ ਗਏ ਜਿਨ੍ਹਾਂ ਦੇ ਅਰਥ ਭਾਵ ਪਉੜੀ ਨਾਲ ਮਿਲਦੇ ਹਨ।ਜੋ ਸਲੋਕ ਵੱਧ ਗਏ, ਉਹ ਸਲੋਕ ਸਤਿਗੁਰੂ ਜੀ ਨੇ ਸਲੋਕ ਵਾਰਾਂ ਤੇ ਵਧੀਕ ਵਿੱਚ ਦਰਜ ਕਰ ਦਿੱਤੇ।ਇਥੇ ਮੈਂ ਇੱਕ ਗੱਲ ਹੋਰ ਸਾਂਝੀ ਕਰ ਦੇਵਾਂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਜਿੱਥੇ ਵੀ
ਬਿਹਾਗੜੇ ਕੀ ਵਾਰ ਮਹਲਾ ੪
ਜਿਵੇਂ ਬਿਹਾਗੜਾ ਰਾਗ ਵਿੱਚ ਚੌਥੇ ਮਹਲੇ ਭਾਵ ਗੁਰੂ ਰਾਮਦਾਸ ਜੀ ਦੀ ਵਾਰ ਹੈ ਪਰ ਨਾਲ ਹੀ ਹੇਠਾਂ ਲਿਖਿਆ ਹੈ
ਸਲੋਕ ਮਃ ੩ ॥
ਇਸ ਵਿੱਚ ਇਹ ਸਮਝਣ ਵਾਲੀ ਗੱਲ ਹੈ ਕਿ ਇਸ ਵਾਰ ਵਿੱਚ ਜੋ ਪਉੜੀਆਂ ਹਨ ਉਹ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹਨ ਅਤੇ ਸਲੋਕ ਉਸ ਗੁਰੂ ਦੇ ਹਨ ਜੋ ਅੱਗੇ ਮਹਲਾ ਲਿਖਿਆ ਹੈ, ਜਿਵੇਂ ਇਥੇ ਹੈ
ਸਲੋਕ ਮ:੩ ਭਾਵ ਸਲੋਕ ਤੀਜੇ ਪਾਤਸ਼ਾਹ ਜੀ ਦੇ ਹਨ।
ਇੱਕ ਹੋਰ ਉਦਾਹਰਣ ਸਮਝ ਲਈਏ
ਰਾਗੁ ਸੋਰਠਿ ਵਾਰ ਮਹਲੇ ੪ ਕੀ
ਸਲੋਕੁ ਮਃ ੧ ॥
ਇਸ ਵਿੱਚ ਵੀ ਵਾਰ ਤਾਂ ਚੌਥੇ ਪਾਤਸ਼ਾਹ ਜੀ ਦੀ ਹੈ ਪਰ ਸਲੋਕ ਨਾਲ ਪਹਿਲੇ ਮਹਲੇ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਹਨ।
There is total 22 vaars in Sri Guru Granth Sahib Ji. Vaars are actually the form of paudiyan. When Guru Arjan Sahib ji composed the Bani, he edited all the vaars, and recorded the saloks with each pauris. Those saloks are recorded with pauris which have the same meaning as the pauris. The saloks which were more, those saloks were recorded by Satguru ji in salok vaaran te vadheek. Here I will share one more thing, wherever in Sri Guru Granth Sahib Ji we read,
ਬਿਹਾਗੜੇ ਕੀ ਵਾਰ ਮਹਲਾ ੪ – Bihagada ki Vaar Mahla 4
As in Bihagada raag, it is the vaar of the fourth mahal i.e., Guru Ramdas ji, but it is also written below,
ਸਲੋਕ ਮਃ ੩ ॥
It is important to understand that the vaars in this pauris are of Guru Ramdas Sahib Ji and the saloks are of that Guru who has written Mahla before, as here,
ਸਲੋਕ ਮ:੩ means the saloks are of the third paatshahi.
Let’s consider another example,
ਰਾਗੁ ਸੋਰਠਿ ਵਾਰ ਮਹਲੇ ੪ ਕੀ
ਸਲੋਕੁ ਮਃ ੧ ॥
In this too, the vaars belong to the fourth Patshah Ji, but with the salok, they belong to the first Mahla, i.e., Guru Nanak Sahib Ji.
Author: Sdn. Mandeep Kaur (UAE)